ਨਵੀਂ ਦਿੱਲੀ— ਗਊਮਾਸ 'ਤੇ ਰੋਕ ਲੱਗਣ ਤੋਂ ਬਾਅਦ ਦੇਸ਼ ਵਿਚ ਚਮੜਾ ਉਤਪਾਦਨ ਘਟਣ ਦੇ ਆਸਾਰ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਮੁਰਗੇ-ਮੁਰਗੀਆਂ ਦੀਆਂ ਲੱਤਾਂ ਦੀ ਮਦਦ ਨਾਲ ਫੈਬ੍ਰਿਕ ਦੇ ਉਤਪਾਦਨ ਦਾ ਇਕ ਅਨੋਖਾ ਤਰੀਕਾ ਤਿਆਰ ਕੀਤਾ ਹੈ। ਇਸ ਤਰ੍ਹਾਂ ਦੇ ਫੈਬ੍ਰਿਕ ਵੀ ਹੁਣ ਤੱਕ ਇਸਤੇਮਾਲ ਕੀਤੇ ਜਾ ਰਹੇ ਛੋਟੇ ਮਗਰਮੱਛ ਤੋਂ ਬਣਨ ਵਾਲੇ ਫੈਬ੍ਰਿਕ ਵਾਂਗ ਹੀ ਹੋਣਗੇ। ਸੀ. ਐੱਸ. ਆਈ. ਆਰ. ਦੇ ਜਨਰਲ ਡਾਇਰੈਕਟਰ ਗਿਰੀਸ਼ ਸਾਹਨੀ ਨੇ ਕਿਹਾ ਕਿ ਕੁਝ ਸੂਬਿਆਂ ਵਿਚ ਗਊਮਾਸ 'ਤੇ ਰੋਕ ਅਤੇ ਗ੍ਰੀਨ ਟੈਕਨਾਲੌਜੀ ਦੀ ਉਪਲਬਧਤਾ ਨੂੰ ਦੇਖਦੇ ਹੋਏ ਅਸੀਂ ਕੇਦਰੀ ਚਮੜਾ ਖੋਜ ਸੰਸਥਾਨ (ਸੀ. ਐੱਲ. ਆਰ. ਆਈ.) ਨੂੰ ਕਿਹਾ ਕਿ ਉਹ ਨਕਲੀ ਚਮੜਾ ਜਾਂ ਫਿਰ ਦੂਜਾ ਬਦਲ ਲੈ ਕੇ ਆਉਣ ਤਾਂ ਕਿ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਦੁਨੀਆਂ ਦੇ ਇਨ੍ਹਾਂ ਜਾਨਵਰਾਂ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਜੋ ਸੌਣ 'ਚ ਦਿੰਦੇ ਹਨ ਸਾਰੇ ਜਾਨਵਰਾਂ ਨੂੰ ਮਾਤ
NEXT STORY